ਸਾਰਾ ਦਿਨ

ਅਜ ਸਾਰਾ ਦਿਨ

ਪੈਂਦਾ ਰਿਹਾ ਮੀਂਹ

ਆਖਦਾ ਰਿਹਾ ਮੈਂਨੂੰ

ਕਿਣ ਮਿਣ ਕਿਣ ਮਿਣ ਦੀ ਆਵਾਜ ਕਦੇ

ਮੋਹਲੇਧਾਰ ਫਿਰ

ਬੋਲ ਕੇ ਉਚੀ

ਗੱਜ  ਕੇ

ਆ ਜਾ ਵਿਹੜੇ ਚ

ਨਹਾ ਲੈ ਨਾਲ ਮੇਰੇ

ਲਾਹ ਦੇ ਕੱਪੜੇ ਸਾਰੇ

ਹੋ ਜਾ ਨੰਗਾ

ਵਾਰ ਵਾਰ ਨੀ ਮਿਲਨਾ

ਇਹ ਮੌਕਾ

ਅੱਜ ਸਾਰਾ ਦਿਨ

ਮੀਂਹ ਪੈਂਦਾ ਰਿਹਾ ।।

ਮਾਰਚ ਦੀ ਇੱਕ ਸਵੇਰ

ਤਾਰ ਤੇ ਲਟਕ ਰਹੇ ਨੇ
   ਹੁਣੇ
   ਧੋਤੇ
   ਕਮੀਜ਼
ਬਾਹਾਂ ਅੱਧੀਆਂ ਦੇ
ਮਹੀਨ ਪਤਲੇ ਹਲਕੇ ਰੰਗਾਂ ਵਾਲੇ

ਕੋਲ ਖੜਾ ਰੁੱਖ
ਖੁਸ਼ ਹੁੰਦਾ ਹੈ
ਸੋਚਦਾ ਹੈ

ਮੇਰੇ ਵਾਂਗੂੰ
ਕਿਸੇ ਹੋਰ ਸ਼ੈਅ ਤੇ ਵੀ
ਆਉਂਦੇ ਨੇ ਨੇ ਪੱਤੇ ਨਵੇਂ
ਹਰ ਛਿਮਾਹੀ ਵਰ੍ਹੇ ||

Follow

Get every new post delivered to your Inbox.